ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਉਤਾਰ ਚੜਾਉ ਦੇਖੇ ਨੇ।ਦੁਨੀਆ ਹਮੇਸ਼ਾ ਇਕ ਦੂਸਰੇ ਨੂੰ ਧੋਖਾ ਦੇਂਦੀ ਨਜ਼ਰ ਆਉਂਦੀ ਹੈ। ਮੈਂ ਇਕ ਕਵਿ ਹਾਂ ਤੇ ਸਮਾਜ ਚ ਵਾਪਰ ਰਹੀਆਂ ਸਮਾਜਿਕ ਬੁਰਾਈਆਂ ਦਿਲ ਨੂੰ ਤਕਲੀਫ ਦੇਂਦੀਆਂ ਹਨ। ਇਹ ਕਹਿਣਾ ਹੈ ਪੰਜਾਬ ਦੀ ਪ੍ਰਸਿੱਧ ਤੇ ਸਮਾਜ ਦੀ ਨਬਜ਼ ਨੂੰ ਸਮਝਣ ਵਾਲੇ ਕਵਿ ਜਤਿੰਦਰ ਸਿੰਘ (ਝਾੱਸ ਬੇ-ਆਸ) ਦਾ। ਝਾੱਸ ਬੇ-ਆਸ ਨੇ ਇਹ ਗੱਲਾਂ ਆਪਣੀ ਕਿਤਾਬ "ਦੁਖਾਂ ਦੀ ਕਿਤਾਬ" ਦੇ ਵਿਮੋਚਨ ਸਮੇਂ ਆਖੀ। ਝਾੱਸ ਨੇ ਦਸਿਆ ਕਿ ਜ਼ਿੰਦਗੀ ਜੀਣਾ ਆਸਾਨ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਮੇਰੀ ਇਹ ਕਿਤਾਬ ਵਿਚ ਸਮਾਜ ਦੇ ਵਿਚ ਹੋ ਰਹੀ ਆਸਮਾਜਿਕ ਗ਼ਲਤੀਆਂ ਬਾਰੇ ਗੱਲ ਕੀਤੀ ਗਈ ਹੈ। ਕਿਸਾਨ ਦੀ ਰੂਹ ਬਾਰੇ ਕਿ ਕਿਸਾਨ ਕੇੜੀ ਕੇੜੀ ਮੁਸ਼ਕਿਲਾਂ ਵਿਚ ਆਪਣੀ ਜ਼ਿੰਦਗੀ ਜੀਂਦਾ ਹੈ। ਮੇਰੀ ਕਿਤਾਬ ਮੇਰੀ ਜ਼ਿੰਦਗੀ ਦਾ ਇਕ ਸਰਮਾਇਆ ਹੈ ਜਿਸ ਵਿਚ ਬਹੁਤ ਸਾਰੇ ਦੁਖ ਭਰੇ ਗੀਤ ਔਰ ਗ਼ਜ਼ਲਾਂ ਹੈਂ। ਝਾੱਸ ਬੇ-ਆਸ ਕਿਤਾਬ ਦੇ ਵਿਮੋਚਨ ਸਮੇਂ ਦੁਖ ਭਰੇ ਲਹਿਜੇ ਵਿਚ ਕਹਿਆ ਕਿ ਸਾਡੇ ਸਮਾਜ ਵਿਚ ਹੁਣ ਭਾਈ ਚਾਰਾ ਖਤਮ ਹੁੰਦਾ ਜਾਉਂਦਾ ਹੈ ਜਿਸ ਨੂੰ ਦੁਬਾਰਾ ਠੀਕ ਕਰਨਾ ਚਾਹੀਦਾ ਹੈ। ਲੋਗ ਪੈਸੇ ਪੈਸੇ ਕਰਦੇ ਰਹਿੰਦੇ ਨੇ ਲੇਕਿਨ ਰਿਸ਼ਤੇ ਪੀਛੇ ਛਡਿ ਜਾਉਂਦੇ ਨੇ। ਮੈਂ ਸਿਰਫ ਇਨਾਂ ਕਹਾਂਗਾ ਕਿ ਆਪਸੀ ਭਾਈ ਚਾਰੇ ਔਰ ਮਹੁੱਬਤ ਨੂੰ ਬਣਾਏ ਰੱਖੋ। ਆਪਣੇ ਰਿਸ਼ਤੇ ਖ਼ਾਸ ਕਰ ਮਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਡਾ ਹਿੱਸਾ ਬਣਾਓ ਮਾਂ ਹੀ ਇਕ ਐਸਾ ਰਿਸ਼ਤਾ ਹੈ ਜੋ ਮਹੁੱਬਤ ਦਾ ਪ੍ਰਤੀਕ ਹੈ। ਮੇਰੀ ਕਿਤਾਬ " ਦੁੱਖਾਂ ਦੀ ਕਿਤਾਬ" ਮਹੁੱਬਤ ਦਾ ਪੈਗ਼ਾਮ ਹੈ ਉਨ੍ਹਾਂ ਇਸ ਮੌਕੇ ਕਹਿਆ ਕਿ ਮੈਂ ਚਾਹੁੰਦਾਂ ਹਾਂ ਕਿ ਸਾਡੇ ਸੋਨੇ ਦੇਸ਼ ਵਿਚ ਹਰ ਕੋਈ ਧਰਮ ਔਰ ਜਾਤਪਾਤ ਤੋਂ ਉਪਰ ਉਠ ਕੇ ਇਨਸਾਨੀਅਤ ਵਾਸਤੇ ਜ਼ਿੰਦਗੀ ਜੀਏ। ਝਾੱਸ ਨੇ ਕਹਿਆ ਕਿ ਮੈਂ ਦੁਨੀਆ ਚ ਮਹੁੱਬਤ ਦਾ ਪੈਗ਼ਾਮ ਆਪਣੀ ਕਿਤਾਬ" ਦੁੱਖਾਂ ਦੀ ਕਿਤਾਬ" ਰਾਹੀਂ ਦਿਤਾ ਹੈ। ਸਾਡੀ ਜ਼ਿੰਦਗੀ ਚ ਇਨਸਾਨੀਅਤ ਹੀ ਸਬ ਤੋਂ ਪਹਿਲਾਂ ਅਉਣੀ ਚਾਹੀਦੀ ਹੈ। ਅੱਛਾ ਇਨਸਾਨ ਹੀ ਧਰਮ ਨੂੰ ਸਮਝ ਸਕਦਾ ਹੈ। ਇਨਸਾਨੀਅਤ ਸਾਨੂੰ ਮਹੁੱਬਤ ਔਰ ਵਿਸ਼ਵਾਸ ਕਰਣ ਸਿਖਉਂਦੀ ਹੈ ਵਿਸ਼ਵਾਸ ਤੇ ਹਰ ਉਮੀਦ ਜਾਗਦੀ ਹੈ ਹਮੇਸ਼ਾ ਆਪਣੀ ਜ਼ੁਬਾਨ ਤੇ ਖਰੇ ਉੱਤਰ ਤੁਸੀਂ ਆਪਣੀ ਜ਼ਿੰਦਗੀ ਸਫਲ ਬਣਾ ਸਕਦੇ ਹੋ। ਵਿਸ਼ਵਾਸ ਖਤਮ ਤੇ ਧਰਤੀ ਤੇ ਤੁਹਾਡੀ ਰੂਹ ਦਾ ਵਜੂਦ ਖਤਮ। ਆਪਸੀ ਭਾਈ ਚਾਰੇ ਵਾਸਤੇ ਹਮੇਸ਼ਾ ਅਗੇ ਵਦੋ ਔਰ ਹਮੇਸ਼ਾ ਦੂਜਿਆਂ ਦੀ ਇੱਜਤ ਕਰੋ ਔਰ ਮਦਦ ਕਰੋ ਉਨ੍ਹਾਂ ਕਹਿਆ ਕਿ ਮੇਰੇ ਸਾਰੇ ਸ਼ਬਦ ਮੈਂ ਆਪਣੀ ਜ਼ਿੰਦਗੀ ਚ ਧਾਰ ਰੱਖੇ ਹਨ। ਇਸ ਕਾਰਣ ਹੀ ਅੱਜ ਮੈਂ ਇਸ ਮੁਕਾਮ ਉਤੇ ਹਾਂ ਜਿਥੇ ਮੈਂ ਆਪਣੇ ਵਿਚਾਰ ਏਅਰ ਦੁਖ ਔਰ ਸਮਾਜਿਕ ਬੁਰਾਈਆਂ ਨੂੰ ਇਕ ਕਿਤਾਬ ਦੀ ਸ਼ਕਲ ਦਿਤੀ ਹੈ।ਉਨ੍ਹਾਂ ਦੱਸਿਆ ਕਿ ਮੈਂ ਮਸ਼ਹੂਰ ਪੰਜਾਬੀ ਕਵਿ ਸ਼ਿਵ ਕੁਮਾਰ ਬਟਾਲਵੀ ਨੂੰ ਆਪਣੀ ਇਹ ਕਿਤਾਬ ਸਮਰਪਿਤ ਕਰਦਾਂ ਹਾਂ।

Share To:

Post A Comment:

0 comments so far,add yours